ਪੰਜਾਬੀ ਨਾਟਕ ਦਾ ‘ ਬਾਬਾ ਬੰਤੂ ‘

by

ਸਾਡੇ ਪਾਠਕ੍ਰਮ (ਸਿਲੇਬਸ) ਦੇ ਪਹਿਲੇ ਪਰਚੇ ਦੇ ਦੂਜੇ ਭਾਗ (ਸੈਕਸ਼ਨ-ਬੀ) ਦੇ ਨਾਟਕਕਾਰਾਂ ‘ਚੋਂ ਇੱਕ ਹਨ- ਡਾ. ਚਰਨਦਾਸ ਸਿੱਧੂ।
ਡਾ. ਚਰਨਦਾਸ ਸਿੱਧੂ ਨੇ ਅਮਰੀਕਾ ਤੋਂ ਬਰਨਾਰਡ ਸ਼ਾਅ ‘ਤੇ ਪੀਐੱਚ. ਡੀ. ਕੀਤੀ। ਉਹ ਦਿੱਲੀ ਦੀ ਪ੍ਰਸਿੱਧ ਸੰਸਥਾ ਹੰਸ ਰਾਜ ਕਾਲਜ ਵਿੱਚ ਅੰਗਰੇਜੀ ਦੇ ਪ੍ਰੋਫ਼ੈਸਰ ਰਹੇ ਪਰ ਉਨ੍ਹਾਂ ਨੇ ਨਾਟਕ ਹਮੇਸ਼ਾ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਲਿਖੇ। ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਇਨ੍ਹਾਂ ਨਾਟਕਾਂ ਦੀ ਪੇਸ਼ਕਾਰੀ ਵੀ ਕਰਦੇ ਰਹੇ।
ਡਾ. ਸਿੱਧੂ ਗਰਮੀ ਦੀਆਂ ਛੁੱਟੀਆਂ ਦੌਰਾਨ ਸਾਈਕਲ ‘ਤੇ ਚੜ੍ਹ ਦੂਰ ਪਿੰਡਾਂ ਵਿੱਚ ਵੰਗਾਂ-ਚੂੜੀਆਂ ਵੇਚਣ ਨਿੱਕਲ ਜਾਂਦੇ ਸਨ। ਪਿੰਡਾਂ ਦੇ ਲੋਕਾਂ ਨਾਲ ਕੀਤੀਆਂ ਗੱਲਾਂ ‘ਚੋਂ ਹੀ ਉਨ੍ਹਾਂ ਨੂੰ ਆਪਣੇ ਨਾਟਕਾਂ ਲਈ ਯੋਗ ਵਿਸ਼ੇ ਮਿਲ ਜਾਂਦੇ। ਇਸੇ ਲਈ ਉਨ੍ਹਾਂ ਨੇ ਆਪਣੇ ਨਾਟਕਾਂ ਰਾਹੀਂ ਕਾਮਿਆਂ ਤੇ ਕਿਸਾਨਾਂ ਦੇ ਜੀਵਨ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਦੇਸ਼ ਵਿੱਚ ਫ਼ੈਲੀ ਗ਼ਰੀਬੀ ਦੀ ਸਮੱਸਿਆ ਨੂੰ ਉਭਾਰਿਆ।
‘ਲੇਖੂ ਕਰੇ ਕਵੱਲੀਆਂ’ ਜਿਹੇ ਨਾਟਕ ਰਾਹੀਂ ਡਾ. ਸਿੱਧੂ ਨੇ ਮਾਂ-ਬੋਲੀ ਵਿੱਚ ਕੀਤੀ ਪੜ੍ਹਾਈ ਰਾਹੀਂ ਹੁੰਦੇ ਵਿਅਕਤੀ ਦੇ ਵਿਕਾਸ ਨੂੰ ਵਿਖਾਇਆ ਹੈ।
ਭਾਰਤੀ ਸਾਹਿਤ ਅਕਾਦਮੀ ਦੁਆਰਾ ਸਨਮਾਨਿਤ ਡਾ. ਚਰਨਦਾਸ ਸਿੱਧੂ ਨੂੰ ਯੂ. ਪੀ. ਐੱਸ. ਸੀ. ਦੇ ਸਿਲੇਬਸ ਵਿੱਚ ਪੜ੍ਹਨਾ ਸਿੱਖਿਆਦਾਿੲਕ ਵੀ ਹੈ ਅਤੇ ਮਾਣ ਵਾਲੀ ਗੱਲ ਵੀ ਹੈ:

ਪੰਜਾਬੀ ਨਾਟਕ ਦਾ ‘ ਬਾਬਾ ਬੰਤੂ ‘ was last modified: December 6th, 2019 by admin

Leave a Reply

Your email address will not be published. Required fields are marked *