Practice Question

Practice Question

ਪ੍ਰਸ਼ਨ ਸੂਚੀ – ਸ਼ੇਖ਼ ਫ਼ਰੀਦ

ਪ੍ਰਸ਼ਨ 1 ਬਿਰਧ ਅਵਸਥਾ ਦਾ ਜ਼ਿਕਰ ਸ਼ੇਖ਼ ਫ਼ਰੀਦ ਜੀ ਦੀ ਬਾਣੀ ਵਿੱਚ ਵਾਰ-ਵਾਰ ਹੋਇਆ ਹੈ । ਇਹ ਜ਼ਿਕਰ ਕਰਦੇ ਹੋਏ ਫ਼ਰੀਦ ਜੀ ਮਨੁੱਖ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ?
ਪ੍ਰਸ਼ਨ 2 ਸ੍ਵੈ-ਪੜਚੋਲ ਸ਼ੇਖ਼ ਫ਼ਰੀਦ ਜੀ ਦੀ ਬਾਣੀ ਦਾ ਮੁੱਖ ਅੰਸ਼ ਬਣ ਕੇ ਉੱਭਰੀ ਹੈ । ਸਪੱਸ਼ਟ ਕਰੋ ।
ਪ੍ਰਸ਼ਨ 3 ਫ਼ਰੀਦ ਜੀ ਦੀ ਨੈਤਿਕ ਸਿੱਖਿਆ ਵਿੱਚ ਸ੍ਵੈ-ਕਾਬੂ ਕੇਂਦਰੀ ਨਿਯਮ ਵਜੋਂ ਵਿਦਮਾਨ ਰਿਹਾ ਹੈ । ਵਿਆਖਿਆ ਕਰੋ ।
ਪ੍ਰਸ਼ਨ 4 ਫ਼ਰੀਦ ਜੀ ਦੀ ਬਾਣੀ ਅਧਿਆਤਮਕ ਪ੍ਰਾਪਤੀ ਦੀ ਪ੍ਰੇਰਨਾ ਦਿੰਦੀ ਹੋਈ ਮਨੁੱਖ ਨੂੰ ਸਦਾਚਾਰਕ ਬਲ ਦਿੰਦੀ ਜਾਪਦੀ ਹੈ । ਫ਼ਰੀਦ ਬਾਣੀ ਵਿੱਚੋ ਉਦਾਹਰਣਾਂ ਦਿੰਦੇ ਹੋਏ ਸਪੱਸ਼ਟ ਕਰੋ ।
ਪ੍ਰਸ਼ਨ 5 ਸ਼ੇਖ਼ ਫ਼ਰੀਦ ਆਪਣੀ ਬਾਣੀ ਰਾਹੀਂ ਨਿਰੋਲ ਨੈਤਿਕ ਚਿੰਤਕ ਦੇ ਰੂਪ ਵਿੱਚ ਪੇਸ਼ ਹੁੰਦੇ ਹਨ । ਚਰਚਾ ਕਰੋ ।
ਪ੍ਰਸ਼ਨ 6 ਫ਼ਰੀਦ ਬਾਣੀ ਉੱਪਰਲੀ ਸਤਹਾ ਤੋਂ ਖ਼ੁਦਾ ਦੀ ਬੰਦਗੀ ਵੱਲ ਤੋਰਦੀ ਜਾਪਦੀ ਹੈ ਪਰ ਆਪਣੀਆਂ ਡੂੰਘਾਈਆਂ ਵਿੱਚੋਂ ਉਹ ਸਮਾਜ ਨਾਲ ਵੀ ਡੂੰਘਾ ਸਰੋਕਾਰ ਸਥਾਪਿਤ ਕਰਦੀ ਹੈ । ਸਪੱਸ਼ਟ ਕਰੋ ।
ਪ੍ਰਸ਼ਨ 7 ਫ਼ਰੀਦ ਬਾਣੀ ਸੰਸਾਰੀ ਮਨੁੱਖ ਨੂੰ ਘੇਰ ਕੇ ਖੜੇ ਹੋਏ ਦੁੱਖਾਂ ਨੂੰ ਪਹਿਚਾਣਦੀ ਹੈ, ਉਹਨਾਂ ਦੁੱਖਾਂ ਪਿਛਲੇ ਕਾਰਨਾਂ ਨੂੰ ਬਿਆਨ ਕਰਦੀ ਹੈ ਅਤੇ ਉਹਨਾਂ ਦੁੱਖਾਂ ਤੋਂ ਮੁਕਤੀ ਵੀ ਦਿਵਾਉਂਦੀ ਹੈ । ਦਲੀਲ ਸਹਿਤ ਵਿਸਥਾਰ ਪੇਸ਼ ਕਰੋ ।
ਪ੍ਰਸ਼ਨ 8 ਤੁਲਨਾਤਮਕ ਅਧਿਐਨ ਸ਼ੇਖ਼ ਫ਼ਰੀਦ ਜੀ ਦੀ ਬਾਣੀ ਦੀ ਮੁੱਖ ਤਕਨੀਕ ਵਜੋਂ ਵਿਦਮਾਨ ਰਿਹਾ ਹੈ । ਚਰਚਾ ਕਰੋ ।
ਪ੍ਰਸ਼ਨ 9 ਸ਼ੇਖ਼ ਫ਼ਰੀਦ ਦੀ ਬਾਣੀ ਵਿਰੋਧੀ ਜੁੱਟਾਂ ਦੇ ਰਾਹੀਂ ਮਨੁੱਖ ਨੂੰ ਮਾੜੇ-ਚੰਗੇ ਦੀ ਪਹਿਚਾਣ ਕਰਵਾਉਂਦੀ ਹੋਈ ਸਿੱਖਿਆ ਦਿੰਦੀ ਹੈ । ਸਪੱਸ਼ਟ ਕਰੋ ।
ਪ੍ਰਸ਼ਨ 10 ਉੱਪਰਲੀ ਸਤਹਾ ਤੋਂ ਵੇਖਿਆਂ ਫ਼ਰੀਦ ਬਾਣੀ ਵਿਚਲੇ ਵਿਚਾਰ ਪਰਸਪਰ ਵਿਰੋਧੀ ਨਜ਼ਰ ਆਉਂਦੇ ਹਨ । ਫ਼ਰੀਦ ਕਾਵਿ ਦਾ ਬਿੰਬ ਵਿਧਾਨ ਨੂੰ ਗਹਿਰਾਈ ਨਾਲ ਵਾਚਦਿਆਂ ਫ਼ਰੀਦ ਸ਼ਲੋਕਾਂ ਵਿਚਲੀ ਵਿਰੋਧਤਾ ਅਲੋਪ ਹੋ ਜਾਂਦੀ ਹੈ । ਚਰਚਾ ਕਰੋ ।
ਪ੍ਰਸ਼ਨ 11 ਭਾਰਤੀ ਦਰਸ਼ਨਿਕ ਪਰੰਪਰਾ ਜਾਂ ਭਾਰਤੀ ਦਰਸ਼ਨ ਦੇ ਕਰਮ ਅਤੇ ਧਰਮ ਦੇ ਸਕੰਲਪ ਫ਼ਰੀਦ ਬਾਣੀ ਵਿਚਲੇ ਨੈਤਿਕ ਵਿਚਾਰਾਂ ਦੇ ਨਾਲ-ਨਾਲ ਵਿਦਮਾਨ ਰਹਿੰਦੇ ਹਨ । ਫ਼ਰੀਦ ਜੀ ਦੇ ਸਲੋਕਾਂ ਵਿੱਚੋਂ ਤੁਕਾਂ ਦਿੰਦੇ ਹੋਏ ਸਪੱਸ਼ਟ ਕਰੋ ।
ਪ੍ਰਸ਼ਨ 12 ਫ਼ਰੀਦ ਜੀ ਦੀ ਅਧਿਆਤਮਿਕ ਭਾਵਨਾ ਸ਼ਰਧਾਲੂ ਤੇ ਭਗਤਾਂ ਦੀ ਭਾਵਨਾ ਹੈ ਨਾ ਕਿ ਦਾਰਸ਼ਨਿਕ ਜਾਂ ਗਿਆਨੀ ਦੀ ਵਿਵੇਕਸ਼ੀਲ ਬਿਰਤੀ, ਨਾ ਹੀ ਉਹ ਸਨਿਆਸ ਤੇ ਉਪਰਾਮਤਾ ਦਾ ਸਬਕ ਦਿੰਦੀ ਹੈ । ਸਪੱਸ਼ਟ ਕਰੋ ।
ਪ੍ਰਸ਼ਨ 13 ਫ਼ਰੀਦ ਬਾਣੀ ਦੀ ਅਜੋਕੇ ਯੁੱਗ ਵਿੱਚ ਕੀ ਪ੍ਰਸੰਗਿਕਤਾ ਹੈ ?
ਪ੍ਰਸ਼ਨ 14 ਫ਼ਰੀਦ ਬਾਣੀ ਰਾਹੀਂ ਪੰਜਾਬੀ ਕਵਿਤਾ ਆਪਣੇ ਮੁੱਢਲੇ ਦੌਰ ਵਿੱਚ ਹੀ ਸਾਹਿਤ ਦੇ ਉੱਚਤਮ ਪੱਧਰ ̓ਤੇ ਪਹੁੰਚ ਗਈ । ਕਾਰਨ ਦੱਸੋ ।
ਪ੍ਰਸ਼ਨ 15 ਸ਼ੇਖ਼ ਫ਼ਰੀਦ ਦੀ ਕਾਵਿ ਸ਼ੈਲੀ ਬਿੰਬਮਈ ਹੈ । ਫ਼ਰੀਦ ਬਾਣੀ ਵਿੱਚੋਂ ਸ਼ਲੋਕ ਦਿੰਦੇ ਹੋਏ ਉੱਤਰ ਦਿਓ ।

ਪੇਪਰ - 1, ਸੈੈਕਸ਼ਨ - ਏ

ਪ੍ਰਸ਼ਨ 1- ਧੁਨੀ ਦੀ ਪਰਿਭਾਸ਼ਾ ਦਿੰਦੇ ਹੋਏ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਦਾ ਨਿਖੇੜਾ ਪੇਸ਼ ਕਰੋ । (250)

ਪ੍ਰਸ਼ਨ 2- ਸ੍ਵਰ ਧੁਨੀਆਂ ਤੋਂ ਕੀ ਭਾਵ ਹੈ ? ਕਿਹੜੇ-ਕਿਹੜੇ ਵਿਗਿਆਨਕ ਆਧਾਰਾਂ ਤੇ ਸ੍ਵਰ ਧੁਨੀਆਂ ਦੀ ਵੰਡ ਕੀਤੀ ਜਾ ਸਕਦੀ ਹੈ ? (250)

ਪ੍ਰਸ਼ਨ 3- ਖੰਡੀ ਧੁਨੀਆਂ ਕਿਹੜੀਆਂ ਹੁੰਦੀਆ ਹਨ ? ਪੰਜਾਬੀ ਭਾਸ਼ਾ ਦੀਆਂ ਖੰਡੀ ਧੁਨੀਆਂ ਨਾਲ ਜਾਣ ਪਹਿਚਾਣ ਕਰਾਓ । (200)

ਪ੍ਰਸ਼ਨ 4- ਪੰਜਾਬੀ ਭਾਸ਼ਾ ਦੀਆਂ ਵਿਅਜੰਨ ਧੁਨੀਆਂ ਦਾ ਵਿਗਿਆਨਿਕ ਵਰਗੀਕਰਣ ਪੇਸ਼ ਕਰੋ । (200)

ਪ੍ਰਸ਼ਨ 5- ਪੰਜਾਬੀ ਦੇ ਅਖੰਡੀ ਧੁਨੀਮ ਕਿਹੜੇ ਹਨ ? ਅਖੰਡੀ ਧੁਨੀਮ ਬਲ ਬਾਰੇ ਵਿਸਥਾਰ ਵਿੱਚ ਲਿਖੋ । (200)

ਪ੍ਰਸ਼ਨ 1- ਹੁਣ ਤਕ ਦੇ ਵਿਕਾਸ ਪੜਾਅਵਾਂ ਦੇ ਆਧਾਰਤੇ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਜ਼ਿਕਰ ਕਰੋ ।(250)

ਪ੍ਰਸ਼ਨ 2- ਪੰਜਾਬੀ ਭਾਸ਼ਾ ਦੇ ਨਿਕਾਸ ਸਬੰਧੀ ਡੂੰਘੀ ਖੋਜ ਦੀ ਜ਼ਰੂਰਤ ਹੈ, ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ?(250 )

ਪ੍ਰਸ਼ਨ 1- ਰੂਪ ਵਿਗਿਆਨ ਤੋਂ ਕੀ ਭਾਵ ਹੈ ? ਧਾਤੂ ਅਤੇ ਮੂਲਾਂਸ਼ ਵਿਚਕਾਰ ਕੀ ਅੰਤਰ ਹੈ ? ਸ਼ਬਦ ਰਚਨਾ ਵਿਗਿਆਨ ਦੀਆਂ ਸ਼ਾਖ਼ਾਵਾਂ ਬਾਰੇ ਵਿਸਥਾਰ ਵਿੱਚ ਲਿਖੋ ।(250 )

ਪ੍ਰਸ਼ਨ 2- ਪੰਜਾਬੀ ਭਾਸ਼ਾ ਵਿੱਚ ਸ਼ਬਦ ਰਚਨਾ ਦੇ ਨਿਯਮਾਂ ਸੰਬੰਧੀ ਵਿਸਥਾਰ ਪੇਸ਼ ਕਰੋ । (250 )

ਪ੍ਰਸ਼ਨ 3- ਰੂਪ ਵਿਗਿਆਨ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੀਆਂ ਸ਼ਾਖ਼ਾਵਾਂ ਦੀ ਜਾਣਕਾਰੀ ਦਿਓ । (250 )

ਪ੍ਰਸ਼ਨ 4- ਰੂਪਗ੍ਰਾਮ ਸਬੰਧੀ ਨੋਟ ਲਿਖੋ । (150)

ਪ੍ਰਸ਼ਨ 5- ਵਿਉਤਪਤੀ ਮੂਲਕ ਰੂਪ ਵਿਗਿਆਨ ਅਤੇ ਵਿਭਕਤੀ ਮੂਲਕ ਰੂਪ ਵਿਗਿਆਨ ਵਿਚਕਾਰ ਅੰਤਰ ਸਪੱਸ਼ਟ ਕਰੋ ।(200)

ਪ੍ਰਸ਼ਨ 1- ਭਾਸ਼ਾ ਅਤੇ ਉਪ-ਭਾਸ਼ਾ ਵਿਚਕਾਰ ਅੰਤਰ ਦੱਸਦੇ ਹੋਏ ਪੰਜਾਬੀ ਦੀਆਂ ਉਪ-ਭਾਸ਼ਾਵਾਂ ਨਾਲ ਜਾਣ-ਪਛਾਣ ਕਰਵਾਓ । (250)

ਪ੍ਰਸ਼ਨ 2- ਮਾਝੀ ਅਤੇ ਮਲਵਈ ਉਪ-ਭਾਸ਼ਾ ਵਿਚਕਾਰ ਅੰਤਰ ਦੱਸੋ । (200)

ਪ੍ਰਸ਼ਨ 3- ਸਮਾਜਿਕ ਸਤ੍ਰੀਕਰਨ ਕਾਰਨ ਪੈਦਾ ਹੁੰਦੀਆਂ ਸਮਾਜਿਕ ਉਪ-ਭਾਸ਼ਾਵਾਂ ਬਾਰੇ ਲਿਖੋ । (200)

ਪ੍ਰਸ਼ਨ 1- ਜਿੱਥੇ ਬੋਲੀ ਭਾਵਾਂ ਦੀ ਪੁਸ਼ਾਕ ਹੈ, ਉੱਥੇ ਲਿਪੀ ਬੋਲੀ ਦੀ ਪੁਸ਼ਾਕ ਹੈ, ਵਿਚਾਰ ਕਰੋ । (150)

ਪ੍ਰਸ਼ਨ 2- ਭਾਸ਼ਾ ਤੇ ਲਿਪੀ ਦਾ ਸਬੰਧ ਸੁਭਾਵਿਕ ਹੁੰਦਾ ਹੈ । ਅਜੋਕੇ ਸਮੇਂ ਵਿੱਚ ਜਦੋਂ ਪੰਜਾਬੀ ਭਾਸ਼ਾ ਵਿੱਚੋਂ ਕਈ ਧੁਨੀਆਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਤਾਂ ਕੀ ਗੁਰਮੁਖੀ ਵਿੱਚੋਂ ਵੀ ਲਿਪਾਂਕ ਖ਼ਤਮ ਨਹੀਂ ਕਰ ਦੇਣੇ ਚਾਹੀਦੇ ? (200)

ਪ੍ਰਸ਼ਨ 3- ਪੰਜਾਬੀ ਭਾਸ਼ਾ ਲਿਖਣ ਲਈ ਗੁਰਮੁਖੀ ਲਿਪੀ ਹੀ ਕਿਉਂ ਉੱਚਿਤ ਹੈ ? (200)

ਪ੍ਰਸ਼ਨ 1- ਨਾਥ ਮਤ ਦੀਆਂ ਵਿਸ਼ੇਸ਼ਤਾਵਾਂ ਲਿਖੋ । (200)

ਪ੍ਰਸ਼ਨ 2- ਨਾਥ ਜੋਗੀ ਸਾਹਿਤ ਦੇ ਸੰਕਲਪੀ ਸ਼ਬਦਾਂ ਨਾਲ ਜਾਣ-ਪਹਿਚਾਣ ਕਰਵਾਓ । (150)

ਪ੍ਰਸ਼ਨ 3- ਨਾਥ ਮਤ ਵਿਚਲੇ ਸੰਕਲਪੀ ਸ਼ਬਦਾਂ ਬਾਰੇ ਦੱਸਦੇ ਹੋਏ ਇਸ ਮਤ ਦਾ ਵਿਸਥਾਰ ਦਿਓ । (250)

ਪ੍ਰਸ਼ਨ 1- ਸੂਫ਼ੀ ਮਤਿ ਦੀ ਮੁੱਢਲੀ ਵਿਚਾਰਧਾਰਾ ਕੀ ਹੈ, ਵਿਸਥਾਰ ਦਿਓ । (200)

ਪ੍ਰਸ਼ਨ 2- ਸੂਫ਼ੀ ਸਾਹਿਤ ਦੇ ਪ੍ਰਮੁੱਖ ਕਵੀ ਸ਼ੇਖ਼ ਫ਼ਰੀਦ ਅਤੇ ਬੁੱਲ੍ਹੇ ਸ਼ਾਹ ਬਾਰੇ ਦੱਸੋ । (250)

ਪ੍ਰਸ਼ਨ 3- ਮੱਧਕਾਲੀਨ ਸੂਫ਼ੀ-ਕਾਵਿ ਦਾ ਭਾਸ਼ਾ ਪ੍ਰਬੰਧ ਆਧੁਨਿਕ ਕਾਵਿ ਰਚਨਾ ਦੇ ਨੇੜੇ ਪ੍ਰਤੀਤ ਹੁੰਦਾ ਹੈ । ਇਸ ਕਥਨ ਦਾ ਖੰਡਣ ਜਾਂ ਮੰਡਣ ਕਰੋ । (200)

ਪ੍ਰਸ਼ਨ 1- ਗੁਰਮਤਿ ਕਾਵਿ ਅਤੇ ਸੂਫੀ ਕਾਵਿ ਵਿਚਕਾਰ ਸਮਾਨਤਾਵਾਂ ਦੀ ਨਿਸ਼ਾਨਦੇਹੀ ਕਰੋ । (250)

ਪ੍ਰਸ਼ਨ 2- ਗੁਰਮਤਿ ਕਾਵਿ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । (250)

ਪ੍ਰਸ਼ਨ 3- ਗੁਰਮਤਿ ਕਾਵਿ-ਧਾਰਾ ਨੇ ਨਵਾਂ ਸੰਵਾਦ ਰਚਾਇਆ, ਆਪਣੀ ਸਹਿਮਤੀ ਦਰਸਾਓ ।(250)

ਪ੍ਰਸ਼ਨ 1-ਕਿੱਸਾ ਤੋਂ ਕੀ ਭਾਵ ਹੈ ? ਪੰਜਾਬੀ ਸਾਹਿਤ ਵਿੱਚ ਇਹ ਵਿਧਾ ਕਿਹੜੇ ਕਾਰਨਾਂ ਦੇ ਤਹਿਤ ਸ਼ਾਮਿਲ ਹੋਈ ਹੈ ?(200)

ਪ੍ਰਸ਼ਨ 2- ਕਿੱਸਾ ਕਾਵਿ ਦੇ ਪ੍ਰਮੁੱਖ ਅੰਸ਼ਾਂ ਬਾਰੇ ਲਿਖੋ । (200)

ਪ੍ਰਸ਼ਨ 3- ਕਿੱਸਾ ਸਾਹਿਤ ਨੇ ਪੰਜਾਬੀ ਸਾਹਿਤ ਨੂੰ ਇਕ ਨਵੀਂ ਦਿਸ਼ਾ ਵੱਲ ਤੋਰਿਆ, ਸਿੱਧ ਕਰੋ । (250)

ਪ੍ਰਸ਼ਨ 1- ਮੱਧਕਾਲੀ ਕਾਵਿ ਰੂਪ ‘ਵਾਰ’ ਸਬੰਧੀ ਨੋਟ ਲਿਖੋ । (200)

ਪ੍ਰਸ਼ਨ 2- ਵਾਰ ਕਾਵਿ-ਰੂਪ ਵਿੱਚ ਸ਼ਾਮਿਲ ਵੱਖ-ਵੱਖ ਰਚਨਾ-ਤੱਤ ਕਿਹੜੇ ਹਨ ?(250)

ਪ੍ਰਸ਼ਨ 1- ਜਨਮਸਾਖੀ ਸਾਹਿਤ ਹੈ ਜਾਂ ਇਤਿਹਾਸ ? ਇਸ ਕਥਨ ਸਬੰਧੀ ਸਪੱਸ਼ਟਤਾ ਪੈਦਾ ਕਰੋ । (200)

ਪ੍ਰਸ਼ਨ 2- ਜਨਮਸਾਖੀ ਵਾਰਤਕ ਸਾਹਿਤ ਦਾ ਆਦਿ ਬਿੰਦੂ ਹੈ ਇਸ ਕਥਨ ਦੀ ਪ੍ਰੋੜਤਾ ਕਰੋ । (200)

ਪ੍ਰਸ਼ਨ 3- ਜਨਮਸਾਖੀ ਸਾਹਿਤ ਪੰਜਾਬੀ ਵਿੱਚ ਵਾਰਤਕ ਰਚਨਾ ਦਾ ਆਰੰਭ ਬਿੰਦੂ ਬਣਦਾ ਹਨ, ਸਪੱਸ਼ਟ ਕਰੋ । (250)

ਪੇਪਰ-1, ਸੈਕਸ਼ਨ-ਬੀ

ਪ੍ਰਸ਼ਨ 1- ਜਿਸ ਕਵਿਤਾ ਨੂੰ ਨਕਸਲਵਾਦੀ ਜਾਂ ਕ੍ਰਾਂਤੀਕਾਰੀ ਕਵਿਤਾ ਕਿਹਾ ਗਿਆ ਹੈ ਉਸਨੂੰ ਨਵ-ਪ੍ਰਗਤੀਵਾਦੀ ਕਵਿਤਾ ਕਹਿਣਾ ਵਧੇਰੇ ਯੋਗ ਹੈ । ਸਪੱਸ਼ਟ ਕਰੋ ।(150)

ਪ੍ਰਸ਼ਨ 2- ਨਵ-ਪ੍ਰਗਤੀਵਾਦੀ ਕਵਿਤਾ ਚੇਤਨਾ ਦਾ ਸੰਗਰਾਮ ਸਿਰਜਦੀ ਹੈ । ਸਪੱਸ਼ਟ ਕਰੋ । (200)

ਪ੍ਰਸ਼ਨ 3- ਪ੍ਰਯੋਗਵਾਦੀ ਪ੍ਰਵਿਰਤੀ ਪ੍ਰਗਤੀਵਾਦੀ ਵਿਚਾਰਧਾਰਾ ਦੇ ਵਿਰੋਧ ਲਈ ਨਹੀਂ ਸਗੋਂ ਵਿਸਥਾਰ ਲਈ ਪੈਦਾ ਹੋਈ ਹੈ । ਚਰਚਾ ਕਰੋ । (250)

ਪ੍ਰਸ਼ਨ 4- ਆਧੁਨਿਕ ਪੰਜਾਬੀ ਕਵਿਤਾ ਦੇ ਦੂਜੇ ਕਾਲ ਨੂੰ ਡਾ.ਹਰਿਭਜਨ ਸਿੰਘ ਪ੍ਰਗਤੀਕਾਲ ਕਹਿੰਦਾ ਹੈ । ਵਿਆਖਿਆ ਕਰੋ । (200)

ਪ੍ਰਸ਼ਨ 5- ਪੂੰਜੀਵਾਦੀ ਨਿਜ਼ਾਮ ਦੇ ਅਮਾਨਵੀ ਚਰਿੱਤਰ ਦੇ ਵਿਰੁਧ ਚੱਲਣ ਵਾਲੀ ਪਹਿਲੀ ਸਾਹਿਤਿਕ ਲਹਿਰ ਰੋਮਾਂਟਿਕ ਹੀ ਹੈ । ਚਰਚਾ ਕਰੋ । (150)

ਪ੍ਰਸ਼ਨ 1- ਲੋਕ ਗੀਤ ਸਰਵੋਤਮ ਕ੍ਰਮ ਵਿੱਚ ਪਰੋਏ ਹੋਏ ਸਰਵੋਤਮ ਬੋਲ ਹੁੰਦੇ ਹਨ । ਇਸ ਕਥਨ ਦੇ ਆਧਾਰ ਤੇ ਲੋਕ ਗੀਤਾਂ ਸੰਬੰਧੀ ਚਰਚਾ ਕਰੋ । (200).

ਪ੍ਰਸ਼ਨ 2- ਕਿਸੇ ਸਮਾਜ ਦੇ ਸੱਭਿਆਚਾਰਕ ਧਰਾਤਲ ਤੱਕ ਪਹੁੰਚਣ ਵਿੱਚ ਲੋਕ ਕਥਾਵਾਂ ਇੱਕ ਠੋਸ ਰਸਤਾ ਬਣਦੀਆਂ ਹਨ । ਦਲੀਲ ਸਹਿਤ ਉੱਤਰ ਦਿਓ । (250)

ਪ੍ਰਸ਼ਨ 3- ਲੋਕ ਗੀਤ ਅਤੇ ਲੋਕ ਕਥਾਵਾਂ ਸਮਾਜਿਕ ਮਨੁੱਖ ਦੇ ਚੇਤਨ ਅਤੇ ਅਵਚੇਤਨ ਮਨ ਵਿਚਕਾਰ ਇੱਕ ਕੜੀ ਬਣਦੇ ਹਨ । ਉਦਾਹਰਨਾਂ ਸਹਿਤ ਉੱਤਰ ਦਿਓ ।(300)

ਪ੍ਰਸ਼ਨ 4- ਲੋਕ-ਗੀਤ ਲੋਕ-ਜੀਵਨ ਦੀ ਤਸਵੀਰ ਪੇਸ਼ ਕਰਦੇ ਹਨ, ਉਦਾਹਨਾਂ ਸਹਿਤ ਦੱਸੋ । (250).

ਪ੍ਰਸ਼ਨ 5- ਲੋਕ ਕਥਾਵਾਂ ਸੱਭਿਆਚਾਰ ਦਾ ਸ਼ੀਸ਼ਾ ਹੁੰਦੀਆਂ ਹਨ । ਇਸ ਕਥਨ ਦੀ ਪ੍ਰੋੜਤਾ ਕਰੋ । (150)

ਪ੍ਰਸ਼ਨ 1- ਮਹਾਂਕਾਵਿ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਪਾਠਕ੍ਰਮ ਵਿੱਚ ਸ਼ਾਮਿਲ ਮਹਾਂਕਵੀਆਂ ਦੀਆਂ ਰਚਨਾਵਾਂ ਸਬੰੰਧੀ ਜ਼ਿਕਰ ਕਰੋ । (250)

ਪ੍ਰਸ਼ਨ 2- ਮਹਾਂਕਾਵਿ ਇਤਿਹਾਸ ਵੀ ਹੈ ਅਤੇ ਸਾਹਿਤ ਵੀ । ਇਸ ਕਥਨ ਦੇ ਆਧਾਰ ਤੇ ਮਹਾਂਕਾਵਿ ਰੂਪਾਕਾਰ ਦੀ ਚਰਚਾ ਕਰੋ । (200)

ਪ੍ਰਸ਼ਨ 3- ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਵਿੱਚ ਮਹਾਂਕਾਵਿ ਦੀ ਰਚਨਾ ਨਹੀਂ ਹੋ ਰਹੀ । ਕੀ ਕਾਰਨ ਹਨ ? (150)

ਪ੍ਰਸ਼ਨ 1- ਪ੍ਰਗੀਤਕ ਕਾਵਿ ਨੂੰ ਪੰਜਾਬੀ ਕਾਵਿ ਦਾ ਮੂਲ ਪਹਿਚਾਣ ਚਿੰਨ੍ਹ ਮੰਨਿਆ ਗਿਆ ਹੈ । ਪੰਜਾਬੀ ਸਾਹਿਤ ਦੇ ਆਧਾਰ ਤੇ ਇਸ ਵਿਸ਼ੇਸ਼ਤਾ ਪਿਛਲੇ ਕਾਰਨਾਂ ਨੂੰ ਉਜਾਗਰ ਕਰੋ । (150)

ਪ੍ਰਸ਼ਨ 2- ਸ਼ਿਵ ਕੁਮਾਰ ਦੀ ਕਵਿਤਾ ਦੇ ਸਰੋਦੀ ਅੰਸ਼ਾਂ ਦੇ ਮਹੱਤਵ ਬਾਰੇ ਚਰਚਾ ਕਰੋ । (150)

ਪ੍ਰਸ਼ਨ 1- ਪੰਜਾਬੀ ਨਾਟਕ ਵਿੱਚ ਬਲਵੰਤ ਗਾਰਗੀ ਦੀ ਸਾਹਿਤਕ ਦੇਣ ਸਬੰਧੀ ਦੱਸੋ । (150)

ਪ੍ਰਸ਼ਨ 2- ਈਸ਼ਵਰ ਚੰਦਰ ਨੰਦਾ ਤੋਂ ਲੈ ਕੇ ਡਾ.ਚਰਨਦਾਸ ਸਿੱਧੂ ਤਕ ਪੰਜਾਬੀ ਨਾਟਕ ਦੀ ਯਾਤਰਾ ਸਬੰਧੀ ਲਿਖੋ । (300)

ਪ੍ਰਸ਼ਨ 3- ਚਰਨਦਾਸ ਸਿੱਧੂ ਦੇ ਨਾਟਕਾਂ ਦੇ ਵਿਸ਼ਿਆਂ ਨਾਲ ਜਾਣ-ਪਹਿਚਾਣ ਕਰਵਾਓ । (200)

ਪ੍ਰਸ਼ਨ 1- ਨਾਵਲ ਵਿੱਚ ਮਨੁੱਖ ਨੂੰ ਇੱਕ ਮਨੋਵਿਗਿਆਨਕ ਇਕਾਈ ਬਣਾ ਕੇ ਪੇਸ਼ ਕੀਤਾ ਜਾਂਦਾ ਹੈ । ਸਿੱਧ ਕਰੋ । (150)

ਪ੍ਰਸ਼ਨ 2-ਜਸਵੰਤ ਸਿੰਘ ਕੰਵਲ ਦੀ ਨਾਵਲ ਕਲਾ ‘ਤੇ ਨੋਟ ਲਿਖੋ । (150)

ਪ੍ਰਸ਼ਨ 3- ਗੁਰਦਿਆਲ ਸਿੰਘ ਦੇ ਨਾਵਲ ਆਲੋਚਨਾਤਮਕ ਯਥਾਰਥਵਾਦ ਦੇ ਆਧਾਰ ‘ਤੇ ਸਮਾਜ ਦੇ ਵਿਸ਼ੇਸ਼ ਵਰਗ ਨੂੰ ਪੇਸ਼ ਕਰਦੇ ਹਨ, ਚਰਚਾ ਕਰੋ । (300)

ਪ੍ਰਸ਼ਨ 1- ਕਹਾਣੀ ਤੋਂ ਕੀ ਭਾਵ ਹੈ ? ਇਹ ਨਾਵਲ ਤੋਂ ਕਿਵੇਂ ਭਿੰਨ ਹੁੰਦੀ ਹੈ ? (200)

ਪ੍ਰਸ਼ਨ 2- ਪ੍ਰਿੰ. ਸੁਜਾਨ ਸਿੰਘ ਦੀ ਕਹਾਣੀ-ਕਲਾ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । (150)

ਪ੍ਰਸ਼ਨ 3- ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੇ ਮਨੋ-ਵਿਗਿਆਨਕ ਅਧਾਰਾਂ ਦੀ ਨਿਸ਼ਾਨਦੇਹੀ ਕਰੋ । (250)

ਪ੍ਰਸ਼ਨ 1- ਪੰਜਾਬੀ ਭਾਸ਼ਾ ਉੱਪਰ ਵਿਦੇਸ਼ੀ ਭਾਸ਼ਾਵਾਂ ਦੇ ਪ੍ਰਭਾਵ ̓ਤੇ ਨੋਟ ਲਿਖੋ । (200)

ਪ੍ਰਸ਼ਨ 2- ਪੰਜਾਬੀ ਸਾਹਿਤ ਅਤੇ ਸੱਭਿਆਚਾਰ ਉੱਤੇ ਵਿਦੇਸ਼ੀ ਭਾਸ਼ਾਵਾਂ ਨੇ ਕਹਿੜੇ ਪ੍ਰਭਾਵ ਪਾਏ ਹਨ । (250)

ਪ੍ਰਸ਼ਨ 3- ਪੰਜਾਬੀ ਭਾਸ਼ਾ ਦੀਆਂ ਅਜੋਕੀਆਂ ਪ੍ਰਵਿਰਤੀਆਂ ਸੰਬੰਧੀ ਚਰਚਾ ਕਰੋ । (250)

ਪ੍ਰਸ਼ਨ 1- ਪ੍ਰਿੰ. ਤੇਜਾ ਸਿੰਘ ਦੇ ਨਿਬੰਧ ਉਦੇਸ਼ ਪੂਰਨ ਵਿਸ਼ਿਆਂ ਤੋਂ ਮੁਕਤ ਹੁੰਦੇ ਹੋਏ ਵੀ ਲੁਕਵੇਂ ਢੰਗ ਨਾਲ ਪਾਠਕ ਨੂੰ ਉਸਾਰੂ ਸੰਦੇਸ਼ ਦੇ ਜਾਂਦੇ ਹਨ । ਵਿਆਖਿਆ ਕਰੋ ।
(250)

ਪ੍ਰਸ਼ਨ 2- ਪ੍ਰੋ. ਪੂਰਨ ਸਿੰਘ ਦੇ ਲੇਖਾਂ ਵਿੱਚ ਪੇਸ਼ ਹੋਏ ਵਿਸ਼ਿਆਂ ਸੰਬੰਧੀ ਨੋਟ ਲਿਖੋ । (150)

ਪ੍ਰਸ਼ਨ 3- ਪ੍ਰੋ. ਪੂਰਨ ਸਿੰਘ ਦੀ ਨਿਬੰਧ ਕਲਾ ਬਾਰੇ ਚਰਚਾ ਕਰੋ । (200)

ਪ੍ਰਸ਼ਨ 4- ਪ੍ਰੋ. ਪੂਰਨ ਸਿੰਘ ਨੂੰ ਭਾਵਨਾਵਾਂ ਦੇ ਨਿਬੰਧਕਾਰ ਵਜੋਂ ਵਿਚਾਰੋ । (150)

ਪ੍ਰਸ਼ਨ 5- ਪੰਜਾਬੀ ਨਿਬੰਧ ਰਚਨਾ ਵਿੱਚ ਪ੍ਰੋ. ਪੂਰਨ ਸਿੰਘ ਭਾਵੇਂ ਮੋਢੀ ਨਿਬੰਧਕਾਰਾਂ ਵਿੱਚੋਂ ਹੈ, ਫਿਰ ਵੀ ਉਸਦੇ ਨਿਬੰਧਾਂ ਰਾਹੀਂ ਪੰਜਾਬੀ ਨਿਬੰਧ ਨੇ ਵੱਖਰੀਆਂ ਉਚਾਈਆਂ ਨੂੰ ਛੋਹ ਲਿਆ, ਦਲੀਲ ਸਹਿਤ ਉੱਤਰ ਦਿਓ । (200)

ਪ੍ਰਸ਼ਨ 1- ਪੰਜਾਬੀ ਸਾਹਿਤ ਆਲੋਚਨਾ ਵਿੱਚ ਬਾਹਰਮੁਖੀ ਅਤੇ ਵਿਗਿਆਨਿਕ ਵਿਸ਼ਲੇਸ਼ਣ ਪਹਿਲੀ ਵਾਰ ਸੰਤ ਸਿੰਘ ਸੇਖੋਂ ਦੀ ਆਲੋਚਨਾ ਰਾਹੀਂ ਪੇਸ਼ ਹੋਇਆ ਹੈ। ਵਿਆਖਿਆ ਕਰੋ। (200).

ਪ੍ਰਸ਼ਨ 2- ਸੇਖੋਂ ਆਲੋਚਨਾ ਪੰਜਾਬੀ ਸਾਹਿਤ ਦੇ ਹਰ ਰੂਪ ਨੂੰ ਪ੍ਰਗਟਾਉਂਦੀ ਹੈ? ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰੋ। (200)

ਪ੍ਰਸ਼ਨ 3- ਸੇਖੋਂ ਆਲੋਚਨਾ ਸਾਹਿਤਕਤਾ ਉੱਪਰ ਸਮਾਜਿਕਤਾ ਨੂੰ ਭਾਰੂ ਕਰ ਦਿੰਦੀ ਹੈ। ਇਸ ਨਾਲ ਸਹਿਮਤੀ ਜਾਂ ਅਸਹਿਮਤੀ ਦਿਖਾਓ। (200)

ਪ੍ਰਸ਼ਨ 4- ਸੇਖੋਂ ਆਲੋਚਨਾ ਸਵੈ-ਵਿਰੋਧਾਂ ਨਾਲ ਭਰਪੂਰ ਹੈ। ਨੋਟ ਲਿਖੋ । (150)

ਪ੍ਰਸ਼ਨ 5- ਸੰਤ ਸਿੰਘ ਸੇਖੋਂ ਆਪਣੀ ਆਲੋਚਨਾ ਜ਼ਰੀਏ ਹਰ ਲੇਖਕ ਨੂੰ ਸਮਾਜ ਪ੍ਰਤੀ ਪ੍ਰਤੀਬੱਧ ਰਹਿਣ ਦਾ ਸੁਨੇਹਾ ਦਿੰਦਾ ਹੈ। ਦਲੀਲ ਸਹਿਤ ਉੱਤਰ ਦਿਓ । (200)

ਪੇਪਰ-2, ਸੈਕਸ਼ਨ-ਏ

ਪ੍ਰਸ਼ਨ 1- ਬਿਰਧ ਅਵਸਥਾ ਦਾ ਜ਼ਿਕਰ ਸ਼ੇਖ਼ ਫ਼ਰੀਦ ਜੀ ਦੀ ਬਾਣੀ ਵਿੱਚ ਵਾਰ-ਵਾਰ ਹੋਇਆ ਹੈ । ਇਹ ਜ਼ਿਕਰ ਕਰਦੇ ਹੋਏ ਫ਼ਰੀਦ ਜੀ ਮਨੁੱਖ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ? (250)

ਪ੍ਰਸ਼ਨ 2- ਸ੍ਵੈ-ਪੜਚੋਲ ਸ਼ੇਖ਼ ਫ਼ਰੀਦ ਜੀ ਦੀ ਬਾਣੀ ਦਾ ਮੁੱਖ ਅੰਸ਼ ਬਣ ਕੇ ਉੱਭਰੀ ਹੈ । ਸਪੱਸ਼ਟ ਕਰੋ । (200)

ਪ੍ਰਸ਼ਨ 3- ਫ਼ਰੀਦ ਜੀ ਦੀ ਨੈਤਿਕ ਸਿੱਖਿਆ ਵਿੱਚ ਸ੍ਵੈ-ਕਾਬੂ ਕੇਂਦਰੀ ਨਿਯਮ ਵਜੋਂ ਵਿਦਮਾਨ ਰਿਹਾ ਹੈ । ਵਿਆਖਿਆ ਕਰੋ । (200)

ਪ੍ਰਸ਼ਨ 4- ਫ਼ਰੀਦ ਜੀ ਦੀ ਬਾਣੀ ਅਧਿਆਤਮਕ ਪ੍ਰਾਪਤੀ ਦੀ ਪ੍ਰੇਰਨਾ ਦਿੰਦੀ ਹੋਈ ਮਨੁੱਖ ਨੂੰ ਸਦਾਚਾਰਕ ਬਲ ਦਿੰਦੀ ਜਾਪਦੀ ਹੈ । ਫ਼ਰੀਦ ਬਾਣੀ ਵਿੱਚੋ ਉਦਾਹਰਣਾਂ ਦਿੰਦੇ ਹੋਏ ਸਪੱਸ਼ਟ ਕਰੋ । (300)

ਪ੍ਰਸ਼ਨ 5- ਸ਼ੇਖ਼ ਫ਼ਰੀਦ ਆਪਣੀ ਬਾਣੀ ਰਾਹੀਂ ਨਿਰੋਲ ਨੈਤਿਕ ਚਿੰਤਕ ਦੇ ਰੂਪ ਵਿੱਚ ਪੇਸ਼ ਹੁੰਦੇ ਹਨ । ਚਰਚਾ ਕਰੋ । (200)

ਪ੍ਰਸ਼ਨ 1- ਜਪੁ ਜੀ ਵਿੱਚ ਪੇਸ਼ ਹੋਏ ਨਾਮੁ ਦੇ ਸੰਕਲਪ ‘ਤੇ ਚਰਚਾ ਕਰੋ । (150)

ਪ੍ਰਸ਼ਨ 2- ਜਪੁ ਜੀ ਬਾਣੀ ਵਿੱਚ ਗੁਰੂ ਨਾਨਕ ਨੇ ਅਕਾਲ ਪੁਰਖ ਦਾ ਜੋ ਸੰਕਲਪ ਚਿਤਰਿਆ ਹੈ, ਉਸ ਨੂੰ ਸਪੱਸ਼ਟ ਕਰੋ । (150)

ਪ੍ਰਸ਼ਨ 3- ਗੁਰੂ ਨਾਨਕ ਦੀ ਬਾਣੀ ਜਪੁਜੀ ਵਿੱਚ ਪੇਸ਼ ਹੋਏ ਸੁਣਨ, ਮੰਨਣ ਅਤੇ ਨਿਧਆਸਨ ਦੇ ਸੰਕਲਪ ਬਾਰੇ ਵਿਸਥਾਰ ਵਿੱਚ ਲਿਖੋ । (250)

ਪ੍ਰਸ਼ਨ 4- ਜਪੁਜੀ ਦੇ ਪ੍ਰਸੰਗ ਵਿਚ ਗੁਰਮਤਿ ਰਹੱਸਵਾਦ ਦੀ ਵਿਆਖਿਆ ਕਰੋ । (250)

ਪ੍ਰਸ਼ਨ 5- ਜਪੁਜੀ ਵਿੱਚ ਸਮੇਂ ਦੀਆਂ ਪ੍ਰਚੱਲਿਤ ਮਿੱਥਾਂ ਨੂੰ ਪੇਸ਼ ਕੀਤਾ ਗਿਆ ਹੈ । ਉਦਾਹਰਨਾਂ ਸਹਿਤ ਉੱਤਰ ਦਿਉ । (150)

ਪ੍ਰਸ਼ਨ 1- ‘ਆਸਾ ਦੀ ਵਾਰ’ ਪਾਖੰਡ ਅਤੇ ਹਊਮੈ ਨੂੰ ਕਿਵੇਂ ਬਿਆਨ ਕਰਦੀ ਹੈ, ਵਿਸਥਾਰ ਵਿੱਚ ਲਿਖੋ । (250)

ਪ੍ਰਸ਼ਨ 2- ‘ਆਸਾ ਦੀ ਵਾਰ’ ਵਿੱਚ ਬ੍ਰਹਮ, ਜੀਵ ਅਤੇ ਜਗਤ ਦੇ ਸਬੰਧ ਨੂੰ ਪੇਸ਼ ਕੀਤਾ ਗਿਆ ਹੈ, ਦਲੀਲ ਸਹਿਤ ਸਮਝਾਓ । (250)

ਪ੍ਰਸ਼ਨ 3- ‘ਆਸਾ ਦੀ ਵਾਰ’ ਵਿੱਚ ਵਰਤੇ ਗਏ ਅਲੰਕਾਰ ਤੇ ਬਿੰਬ ਆਮ ਜੀਵਨ ਵਿੱਚੋਂ ਹਨ । ਸਪੱਸ਼ਟ ਕਰੋ । (250)

ਪ੍ਰਸ਼ਨ 4- ‘ਆਸਾ ਦੀ ਵਾਰ’ ਵਿੱਚ ਸਮਾਜਿਕਤਾ, ਰਾਜਨੀਤੀ, ਪਾਖੰਡ ਅਤੇ ਪ੍ਰਕਿਰਤੀ ਦਾ ਚਿਤਰਨ ਕੀਤਾ ਗਿਆ ਹੈ ਪਰ ਇਸ ਵਿੱਚ ਪੇਸ਼ ਹੋਇਆ ਬ੍ਰਹਮ ਦਾ ਸੰਕਲਪ ਜਪੁ ਜੀ ਵਿੱਚ ਪੇਸ਼ ਹੋਏ ਸੰਕਲਪ ਦਾ ਹੀ ਵਿਸਥਾਰ ਹੈ, ਆਪਣੇ ਵਿਚਾਰ ਦਿਓ । (300)

ਪ੍ਰਸ਼ਨ 5- ‘ਆਸਾ ਦੀ ਵਾਰ’ ਭਾਵੇਂ ਰਹੱਸਵਾਦ ਵਿੱਚੋਂ ਪੈਦਾ ਹੋਈ ਹੈ ਪਰ ਉਸ ਵਿੱਚ ਬੌਧਿਕਤਾ ਦਾ ਅੰਸ਼ ਵੀ ਭਾਰੂ ਹੈ, ਦਲੀਲ ਸਹਿਤ ਉਤਰ ਦਿਓ । (250)

ਪ੍ਰਸ਼ਨ 1- ‘ਬਾਰਹਮਾਹ ਤੁਖਾਰੀ’ ਵਿਚ ਕੁਦਰਤ ਦੇ ਚਿਤਰਣ ਦਾ ਵਰਣਨ ਕਰੋ । (200)

ਪ੍ਰਸ਼ਨ 2- ‘ਬਾਰਹਮਾਹ ਤੁਖਾਰੀ’ ਅਧਿਆਤਮਕ ਬਿਰਹੋਂ ਕਾਵਿ ਦਾ ਇੱਕ ਅਤਿ-ਉੱਤਮ ਨਮੂਨਾ ਹੈ, ਵਿਚਾਰ ਕਰੋ । (250)

ਪ੍ਰਸ਼ਨ 3- ‘ਬਾਰਹਮਾਹ ਤੁਖਾਰੀ’ ਦੇ ਪ੍ਰਸੰਗ ਵਿਚ ਗੁਰੂ ਨਾਨਕ ਦੇਵ ਦੀ ਕਾਵਿ-ਕਲਾ ਵਿਚਾਰੋ । (250)

ਪ੍ਰਸ਼ਨ 1- ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਵਿਸ਼ਿਆਂ ̓ਤੇ ਚਾਨਣ ਪਾਓ । (250)

ਪ੍ਰਸ਼ਨ 2-ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਉੱਪਰ ਗੁਰਮਤਿ ਦਾ ਸਪੱਸ਼ਟ ਪ੍ਰਭਾਵ ਨਜ਼ਰ ਆਉਂਦਾ ਹੈ । ਦਲੀਲ ਸਹਿਤ ਉੱਤਰ ਦਿਓ। (250)

ਪ੍ਰਸ਼ਨ 3- ਬੁੱਲ੍ਹੇ ਸ਼ਾਹ ਸ਼ਰੀਅਤ ਤੋਂ ਅਗਲੇ ਪੜਾਅ ਦਾ ਕਵੀ ਹੈ । ਸਪੱਸ਼ਟ ਕਰੋ । (200)

ਪ੍ਰਸ਼ਨ 4-ਬੁੱਲ੍ਹੇ ਸ਼ਾਹ ਦੀ ਕਵਿਤਾ ਅੱਜ ਵੀ ਨਵੀਂ ਨਰੋਈ ਜਾਪਦੀ ਹੈ, ਕੀ ਕਾਰਨ ਹਨ ? (200)

ਪ੍ਰਸ਼ਨ 5- ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚਲੀ ਅਲੰਕ੍ਰਿਤ ਭਾਸ਼ਾ ’ਤੇ ਨੋਟ ਲਿਖੋ । (200)

ਪ੍ਰਸ਼ਨ 1-ਹੀਰ ਵਾਰਿਸ ਚ ਸਮਾਜ ਇਕ ਪਿਛੋਕੜ ਹੀ ਨਹੀਂ ਬਲਕਿ ਰੂੜ੍ਹੀਗਤ ਕੀਮਤਾਂ ਦੀ ਚੱਟਾਨ ਬਣ ਕੇ ਪੇਸ਼ ਹੁੰਦਾ ਹੈ । ਤਰਕ ਸਹਿਤ ਉੱਤਰ ਦਿਓ । (250)

ਪ੍ਰਸ਼ਨ 2- ਹੀਰ ਵਾਰਿਸ ਪੰਜਾਬੀ ਸਭਿਆਚਾਰ ਦਾ ਅਮੀਰ ਖ਼ਜ਼ਾਨਾ ਹੈ । ਚਰਚਾ ਕਰੋ । (200)

ਪ੍ਰਸ਼ਨ 3-ਕਿੱਸਾ ਹੀਰ ਵਾਰਿਸ ਮਰਿਆਦਾ ਤੋਂ ਸੁਤੰਤਰਤਾ ਵੱਲ ਸੰਘਰਸ਼ ਦੀ ਕਥਾ ਹੈ । ਵਿਆਖਿਆ ਕਰੋ । (150)

ਪ੍ਰਸ਼ਨ 4-ਰੋਮਾਂਸ ਦਾ ਤੱਤ ਹੀਰ ਵਾਰਿਸ ਦੇ ਕਿੱਸੇ ਦੇ ਆਰ-ਪਾਰ ਬੁਨਿਆਦੀ ਤੱਤ ਵਾਂਗ ਫੈਲਿਆ ਹੋਇਆ ਹੈ । ਦਲੀਲ ਸਹਿਤ ਉੱਤਰ ਦਿਓ । (250)

ਪ੍ਰਸ਼ਨ 5-ਹੀਰ ਵਾਰਿਸ ਉਪਰਲੀ ਸਤਹ ਤੋਂ ਇਕ ਪ੍ਰੇਮ ਕਥਾ ਨਜਰ ਆਉਂਦੀ ਹੈ ਪਰ ਗਹਿਰਾਈ ਵਿੱਚ ਘੋਖਿਆ ਜਾਵੇ ਤਾਂ ਵਾਰਿਸ ਸ਼ਾਹ ਪੰਜਾਬ ਸੱਭਿਆਚਾਰ, ਇਤਿਹਾਸ ਅਤੇ ਮਿਥਿਹਾਸ ਦਾ ਗੂੜ੍ਹ ਵਿਦਵਾਨ ਨਜ਼ਰ ਆਉਂਦਾ ਹੈ। ਚਿੰਤਨ ਕਰੋ (250)

ਪੇਪਰ-2, ਸੈਕਸ਼ਨ-ਬੀ

ਪ੍ਰਸ਼ਨ 1- ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਨੂੰ ਆਧਾਰ ਬਣਾ ਕੇ ਸ਼ਾਹ ਮੁਹੰਮਦ ਦੀ ਕਾਵਿ-ਕਲਾ ਬਾਰੇ ਲਿਖੋ । (200)

ਪ੍ਰਸ਼ਨ 2- ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਵਿੱਚ ਸ਼ਾਹ ਮਹੁੰਮਦ ਨੇ ਕਾਵਿਕ-ਨਿਆਂ ਨੂੰ ਸਫ਼ਲਤਾ ਨਾਲ ਨਿਭਾਇਆ ਹੈ। ਦਲੀਲ ਸਹਿਤ ਉੱਤਰ ਦਿਓ । (150)

ਪ੍ਰਸ਼ਨ 3- ਜੰਗਨਾਮਾ ਸ਼ਾਹ ਮੁਹੰਮਦ ਰਚਨਾ ਸਾਹਿਤਿਕਤਾ ਨੂੰ ਵੀ ਨਿਭਾਉਂਦੀ ਹੈ ਅਤੇ ਇਤਿਹਾਸਿਕਤਾ ਨੂੰ ਵੀ । ਉਦਾਹਰਨਾਂ ਸਹਿਤ ਵਿਸਥਾਰ ਪੇਸ਼ ਕਰੋ । (250)

ਪ੍ਰਸ਼ਨ 4- ਸ਼ਾਹ ਮੁਹੰਮਦ ਨੇ ਜੰਗਨਾਮਾ ਦੀ ਰਚਨਾ ਪੇਸ਼ਾਵਰ ਕਵੀ ਦੀ ਹੈਸੀਅਤ ਵਿੱਚ ਨਹੀਂ ਕੀਤੀ ਬਲਕਿ ਨਿਰੋਲ ਹਮਦਰਦੀ ਦੇ ਤਹਿਤ ਲਿਖੀ ਹੈ । ਵਿਚਾਰ ਕਰੋ । (200)

ਪ੍ਰਸ਼ਨ 5- ਸ਼ਾਹ ਮੁਹੰਮਦ ਦੀ ਰਚਨਾ ਜੰਗ ਸਿੰਘਾਂ ਤੇ ਅੰਗਰੇਜ਼ਾਂ ਨੂੰ ਸਾਹਿਤ ਦੀ ਕਿਸ ਵਿਧਾ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ ਅਤੇ ਕਿਉਂ ? (150)

ਪ੍ਰਸ਼ਨ 1-ਚਾਤ੍ਰਿਕ ਪੰਜਾਬ ਦੇ ਯਥਾਰਥ ਨੂੰ ਪੇਸ਼ ਕਰਨ ਵਾਲਾ ਕਵੀ ਹੈ । ਉਹ ਇਸ ਯਥਾਰਥ ਨੂੰ ਵੀ ਸਥਾਨਕ ਰੰਗਣ ਰਾਹੀਂ ਪੇਸ਼ ਕਰਦਾ ਹੈ । ਚਿੰਤਨ ਕਰੋ । (200)

ਪ੍ਰਸ਼ਨ 2-ਚਾਤ੍ਰਿਕ ਲੋਕ ਕਵੀ ਵੀ ਸੀ ਲੋਕ ਪ੍ਰਿਯ ਕਵੀ ਵੀ ਸੀ । ਚਰਚਾ ਕਰੋ । (200)

ਪ੍ਰਸ਼ਨ 3- ਧਨੀ ਰਾਮ ਚਾਤ੍ਰਿਕ ਪੰਜਾਬੀ ਦਾ ਅਜਿਹਾ ਕਵੀ ਹੈ, ਜੋ ਕਿ ਮਨੁੱਖ ਸਾਹਮਣੇ ਮੁੱਢ-ਕਦੀਮ ਤੋਂ ਪੈਦਾ ਹੋਏ ਪ੍ਰਸ਼ਨਾਂ ਦੇ ਜਵਾਬ ਭਾਰਤੀ ਜੀਵਨ ਦਰਸ਼ਨ ਵਿੱਚੋਂ ਹੀ
ਲੱਭਦਾ ਹੈ । ਦਲੀਲ ਸਹਿਤ ਉੱਤਰ ਦਿਓ । (200)

ਪ੍ਰਸ਼ਨ 4-ਚਾਤ੍ਰਿਕ ਆਪਣੇ ਸਮੇਂ ਦਾ ਉਨਾਂ ਹੀ ਪ੍ਰਤੀਨਿਧ ਕਵੀ ਹੈ, ਜਿੰਨਾ ਕਿ ਆਪਣੇ ਸਮੇਂ ਦੌਰਾਨ ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਰਹੇ ਹਨ । ਵਿਆਖਿਆ ਕਰੋ । (250)

ਪ੍ਰਸ਼ਨ 5-ਚਾਤ੍ਰਿਕ ਵਾਰਿਸ ਸ਼ਾਹ ਦਾ ਵਾਰਿਸ ਹੈ । ਪਾਠਕ੍ਰਮ ਵਿੱਚ ਸਾਮਿਲ ਪੁਸਤਕਾਂ ਦੇ ਆਧਾਰ ’ਤੇ ਇਸ ਕਥਨ ਨੂੰ ਪਰਖੋ । (200)

ਪ੍ਰਸ਼ਨ 1- ਨਾਵਲਚਿੱਟਾ ਲਹੂ ਰਾਹੀਂ ਨਾਨਕ ਸਿੰਘ ਕਿਸੇ ਰਾਜਨੀਤਿਕ ਅੰਦੋਲਨ ਦੀ ਬਜਾਏ ਸੱਭਿਆਚਾਰਕ ਅਤੇ ਸਮਾਜਿਕ ਅੰਦੋਲਨ ਦੀ ਹਾਮੀ ਭਰਦਾ ਹੈ । ਚਰਚਾ ਕਰੋ । (250)

ਪ੍ਰਸ਼ਨ 2-ਨਾਨਕ ਸਿੰਘ ਦੇ ਨਾਵਲ ਕਰੁਣਾ ਰਸ ਭਰਪੂਰ ਹੁੰਦੇ ਹਨ (ਰਸਿਕ ਹੁੰਦੇ ਹਨ) ਅਤੇ ਕਰੁਣਾ ਰਸ ਦੇ ਰਾਹੀਂ ਸਮਾਜਿਕ ਪਰਿਵਰਤਨ ਕਰਨਾ ਚਾਹੁੰਦੇ ਹਨ । ਵਿਆਖਿਆ ਕਰੋ । (250)

ਪ੍ਰਸ਼ਨ 3-ਕੀ ਇਹ ਦਲੀਲ ਸਹੀ ਹੈ ਕਿ ਚਿੱਟਾ ਲਹੂ ਨਾਵਲ ਵਿੱਚ ਨਿੱਜੀ ਜਾਇਦਾਦ ਦਾ ਸੰਕਲਪ ਬਾਕੀ ਸਮਾਜਿਕ ਸਮੱਸਿਆਵਾਂ ਦਾ ਮੂਲ ਕਾਰਨ ਬਣਦਾ ਹੈ ? ਤੱਥਾਂ ਸਮੇਤ ਉੱਤਰ ਦਿਓ । (200)

ਪ੍ਰਸ਼ਨ 4-ਚਿੱਟਾ ਲਹੂ ਨਾਵਲ ਦੀ ਗੋਂਦ ਇਹ ਦਰਸਾਉਂਦੀ ਹੈ ਕਿ ਵੱਖ-ਵੱਖ ਸਮਾਜਿਕ ਸਮੱਸਿਆਵਾਂ ਅੰਤਰ-ਸਬੰਧਿਤ ਹੁੰਦੀਆਂ ਹਨ, ਉਦਾਹਰਨਾਂ ਸਹਿਤ ਦੱਸੋ । (250)

ਪ੍ਰਸ਼ਨ 5-ਜਿੱਥੇ ‘ਚਿੱਟਾ ਲਹੂ’ ਇੱਕ ਵਿਅਕਤੀ ਦੇ ਆਦਰਸ਼ਾਂ ਅਤੇ ਸਮਾਜਿਕ ਵਾਸਤਵਿਕਤਾ ਵਿਚਕਾਰ ਸੰਘਰਸ਼ ਦੀ ਕਹਾਣੀ ਹੈ ਉੱਥੇ ਪਵਿੱਤਰ ਪਾਪੀ ਨਿੱਜੀ ਵਾਸਤਵਿਕਤਾ ਅਤੇ ਸਮਾਜ ਦੇ ਆਦਰਸ਼ਾਂ ਵਿਚਕਾਰ ਟੱਕਰ ਹੈ । ਸਪੱਸ਼ਟ ਕਰੋ । (250)

ਪ੍ਰਸ਼ਨ 6-‘ਇਕ ਮਿਆਨ ਦੋ ਤਲਵਾਰਾਂ’ ਦਾ ਵਿਸ਼ਾ ਤਾਂ ਸੁਤੰਤਰਤਾ ਸੰਗ੍ਰਾਮ ਹੈ ਪਰ ਇਹ ਉਪਭਾਵਕ ਪਿਆਰ ਦੀ ਇਕ ਰੋਮਾਂਟਿਕ ਕਹਾਣੀ ਬਣ ਕੇ ਰਹਿ ਗਿਆ ਹੈ । ਇਸ ਨਾਵਲ ਦੇ ਆਧਾਰ ਤੇ ਨਾਨਕ ਸਿੰਘ ਦੀ ਨਾਵਲ-ਕਲਾ ਦੇ ਗੁਣ-ਦੋਸ਼ ਪਰਖੋ । (250)

ਪ੍ਰਸ਼ਨ 7-ਕੁਝ ਆਲੋਚਕਾਂ ਦਾ ਵਿਚਾਰ ਹੈ ਕਿ ਨਾਨਕ ਸਿੰਘ ਨੇ ‘ਇਕ ਮਿਆਨ ਦੋ ਤਲਵਾਰਾਂ’ ਨੂੰ ਪ੍ਰੇਮ ਕਹਾਣੀ ਬਣਾਕੇ ਰਖ ਦਿੱਤਾ ਹੈ, ਕੀ ਇਸ ਵਿੱਚ ਪੇਸ਼ ਹੋਇਆ ਪ੍ਰੇਮ ਪ੍ਰਸੰਗ ਦੇਸ਼-ਭਗਤੀ ਦੀ ਭਾਵਨਾ ਤੋਂ ਵਿਅਕਤੀ ਨੂੰ ਥਿੜਕਾ ਦਿੰਦਾ ਹੈ? ਸਪੱਸ਼ਟ ਕਰੋ। (250)

ਪ੍ਰਸ਼ਨ 1-ਪ੍ਰੀਤਲੜੀ ਨੂੰ ਸ਼ਬਦਾਂ ਦਾ ਇੰਜੀਨੀਅਰ ਕਿਹਾ ਜਾਂਦਾ ਹੈ । ਸਪੱਸ਼ਟ ਕਰੋ । (150)

ਪ੍ਰਸ਼ਨ 2-ਪ੍ਰੀਤਲੜੀ ਦੀ ਸੋਚ ਆਦਰਸ਼ਵਾਦੀ ਹੈ । ਬਿਆਨ ਕਰੋ । (150)

ਪ੍ਰਸ਼ਨ 3- ̔ਜ਼ਿੰਦਗੀ ਦੀ ਰਾਸ’ ਰਾਹੀਂ ਪ੍ਰੀਤਲੜੀ ਨੇ ਕਿਹੋ ਜਿਹੀ ਰਾਸ ਦੀ ਗੱਲ ਕੀਤੀ ਹੈ ? ਇਸ ਵਿਚਲੇ ਨਿਬੰਧਾਂ ਵਿੱਚੋਂ ਉਦਾਹਰਨਾਂ ਲੈ ਕੇ ਉੱਤਰ ਦਿਓ । (250)

ਪ੍ਰਸ਼ਨ 4-1947 ਵਿੱਚ ਪ੍ਰਕਾਸ਼ਿਤ ਹੋਈ ਨਵਾਂ ਸ਼ਿਵਾਲਾ ਦੀ ਅੱਜ ਕਿੰਨੀ ਕੁ ਪ੍ਰਸੰਗਿਕਤਾ ਰਹਿ ਗਈ ਹੈ ? (200)

ਪ੍ਰਸ਼ਨ 5-ਪ੍ਰੀਤਲੜੀ ਦੀਆਂ ਰਚਨਾਵਾਂ ਅੱਜ ਵੀ ਨਵੀਆਂ-ਨਰੋਈਆਂ ਜਾਪਦੀਆਂ ਹਨ । ਕੀ ਕਾਰਨ ਹਨ ? (250)

ਪ੍ਰਸ਼ਨ 1- ਸਫ਼ਰਨਾਮਾ39; ਤੋਂ ਕੀ ਭਾਵ ਹੈ? ਕੀ 39 ਮੇਰਾ ਰੂਸੀ ਸਫ਼ਰਨਾਮਾ39  ਇਕ ਸਫ਼ਰਨਾਮੇ ਦੀਆਂ ਵਿਸ਼ੇਸ਼ਤਾਵਾਂ ਨੂੰ ਪੇਸ਼ ਕਰਦਾ ਹੈ? (200)

ਪ੍ਰਸ਼ਨ 2-ਮੇਰਾ ਰੂਸੀ ਸਫ਼ਰਨਾਮਾ ਵਿਚ ਬਲਰਾਜ ਸਾਹਨੀ ਨੇ ਸੋਵੀਅਤ ਯੂਨੀਅਨ ਦੇ ਸਮਾਜਿਕ ਸੱਭਿਆਚਾਰ ਦੀ ਬਜਾਏ ਉੱਥੋਂ ਦੇ ਆਰਥਿਕ ਤੇ ਰਾਜਨੀਤਕ ਸੱਭਿਆਚਾਰ ਬਾਰੇ ਵਧੇਰੇ ਲਿਖਿਆ ਹੈ, ਸਪੱਸ਼ਟ ਕਰੋ। (250)

ਪ੍ਰਸ਼ਨ 3- ਸਾਹਨੀ ਪਾਠਕ ਨੂੰ ਮੰਤਰ-ਮੁਗਧ ਕਰ ਦਿੰਦਾ ਹੈ,ਉਹ ਪਾਠਕ ਕੋਲੋਂ ਸਹੀ ਨੂੰ ਗਲਤ ਅਖਵਾ ਸਕਦਾ ਹੈ ਤੇ ਗਲਤ ਨੂੰ ਸਹੀ। ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ,ਉਦਾਹਰਨਾਂ ਸਹਿਤ ਲਿਖੋ। (250)

ਪ੍ਰਸ਼ਨ 4-ਸਾਹਨੀ ਦੇ ਮੇਰਾ ਪਾਕਿਸਤਾਨੀ ਸਫ਼ਰਨਾਮਾ 39 ਤੇ ਜਜ਼ਬਾਤੀ ਰਚਨਾ ਹੋਣ ਦੇ ਦੋਸ਼ ਲਗਦੇ ਹਨ । ਕੀ ਤੁਸੀਂ ਸਹਿਮਤ ਹੋ ਕਿ ਇਹ ਨਿਰੋਲ ਜਜ਼ਬਾਤ  ਚੋਂ ਪੈਦਾ ਹੋਈ ਰਚਨਾ ਹੈ ? (250)

ਪ੍ਰਸ਼ਨ 5-ਮੇਰਾ ਰੂਸੀ ਸਫ਼ਰਨਾਮਾ ਸੋਵੀਅਤ ਯੂਨੀਅਨ ਦੇ ਸੱਭਿਆਚਾਰ ਦੀ ਬਜਾਏ ਉੱਥੋਂ ਦੀ ਰਾਜਨੀਤਿਕ-ਆਰਥਿਕ ਵਿਵਸਥਾ ਦਾ ਵਰਣਨ ਹੈ । ਸਪੱਸ਼ਟ ਕਰੋ । (250)

ਪ੍ਰਸ਼ਨ 1-ਗਾਰਗੀ ਦੇ ਨਾਟਕ ਉੱਪਰਲੀ ਸਤਹਾ ਤੋਂ ਸਮਾਜਿਕ ਰਿਸ਼ਤਿਆਂ ਵਿਚਲੇ ਤਣਾਓ ਦੀ ਗੱਲ ਕਰਦੇ ਜਾਪਦੇ ਹਨ ਪਰ ਡੂੰਘਾਈ ਵਿੱਚ ਇਹ ਮਨੁੱਖੀ ਮਾਨਸਿਕਤਾ ਦੀ ਪੜਚੋਲ ਕਰਦੇ ਹਨ । ‘ਲੋਹਾ ਕੁੱਟ’ ਅਤੇ ‘ਧੂਣੀ ਦੀ ਅੱਗ’ ਦੇ ਆਧਾਰ ‘ਤੇ ਸਪੱਸ਼ਟ ਕਰੋ । (250)

ਪ੍ਰਸ਼ਨ 2- ਲੋਹਾ ਕੁੱਟ ਵਾਸਤਵ ਵਿੱਚ ਅਮੋੜ ਜ਼ਜ਼ਬਿਆਂ ਦਾ ਨਾਟਕ ਹੈ । ਚਰਚਾ ਕਰੋ । (250)

ਪ੍ਰਸ਼ਨ 3- ਲੋਹਾ ਕੁੱਟ ਉਪਰਲੀ ਸਤ੍ਹਾ ਤੋਂ ਉਧਾਲੇ ਦੀ ਕਹਾਣੀ ਲੱਗਦਾ ਹੈ, ਪਰ ਅਸਲ ਵਿੱਚ, ਇਸ ਉਧਾਲੇ ਪਿਛਲੇ ਗਹਿਰੇ ਕਾਰਨਾਂ ਨੂੰ ਉਜਾਗਰ ਕਰਨ ਵਾਲਾ ਨਾਟਕ ਹੈ। ਚਰਚਾ ਕਰੋ । (200)

ਪ੍ਰਸ਼ਨ 4- ‘ਮੈਨੂੰ ਜਜ਼ਬੇ ਦੇ ਜ਼ੁਲਮ ਵਿੱਚ ਦਿਲਚਸਪੀ ਹੈ ।’ ਲੋਹਾ ਕੁੱਟ ਦੇ ਪ੍ਰਸੰਗ ਵਿੱਚ ਇਸ ਕਥਨ ਦਾ ਵਰਣਨ ਕਰੋ । (200)

ਪ੍ਰਸ਼ਨ 5- ਲੋਹਾ ਕੁੱਟ ਸਮਾਜਿਕ ਕੀਮਤਾਂ ਅਤੇ ਨਿੱਜੀ ਭਾਵਨਾਵਾਂ ਦੇ ਗਹਿਰੇ ਟਕਰਾਅ ਦੀ ਕਹਾਣੀ ਹੈ, ਅਧਿਐਨ ਕਰੋ । (200)

ਪ੍ਰਸ਼ਨ 1-ਸਾਹਿਤਿਆਰਥ ਪੁਸਤਕ ਵਿੱਚ ਸੇਖੋਂ ਦਾ ਕੰਮ ਅਨੁਭਵ ਦੀ ਆਲੋਚਨਾ ਦੁਆਲੇ ਘੁੰਮਦਾ ਹੈ। ਚਰਚਾ ਕਰੋ । (200)

ਪ੍ਰਸ਼ਨ 2-ਪ੍ਰਸਿੱਧ ਪੰਜਾਬੀ ਕਵੀ  ਪੁਸਤਕ ਮੱਧ ਕਾਲ ਦੌਰਾਨ, ਪੰਜਾਬੀ ਦੀ ਧਰਤੀ ‘ਤੇ ਹੋਏ ਰਾਜਨੀਤਿਕ ਪਰਿਵਰਤਨਾਂ ਦੇ ਪ੍ਰਸੰਗ ਵਿੱਚ ਸੰਸਾਰਿਕ ਕਵਿਤਾ ਨੂੰ ਪੇਸ਼ ਕਰਨ ਵਾਲੀ ਪੁਸਤਕ ਹੈ । (200)