ਡਾ. ਮਨਮੋਹਨ ਸਿੰਘ ਅਤੇ ਪੰਜਾਬੀ ਸਾਹਿਤ

by

ਡਾ. ਮਨਮੋਹਨ ਸਿੰਘ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਦੀ ਜੀਵਨ ਯਾਤਰਾ ਸਬੰਧੀ ਉਨ੍ਹਾਂ ਦੀ ਬੇਟੀ ਦਮਨ ਸਿੰਘ ਵੱਲੋਂ ਇਹ ਪੁਸਤਕ ਲਿਖੀ ਗਈ ਹੈ। ਅੱਜ-ਕੱਲ੍ਹ ਇਸ ਪੁਸਤਕ ਦਾ ਆਨੰਦ ਮਾਣ ਰਿਹਾ ਹਾਂ। ਸਫ਼ਾ 65 ‘ਤੇ ਡਾ. ਮਨਮੋਹਨ ਸਿੰਘ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬੀ ਦੇ ਸਾਹਿਤਕਾਰਾਂ-ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਨਾਵਲਕਾਰ ਨਾਨਕ ਸਿੰਘ ਦਾ ਸਾਹਿਤ ਪੜਿ੍ਹਆ ਹੈ।
ਇਹ ਤਿੰਨੇ ਲੇਖਕ ਪੰਜਾਬੀ ਦੇ ਮਹਾਨ ਸਾਹਿਤਕਾਰ ਹਨ। ਇਨ੍ਹਾਂ ਦੀਆਂ ਰਚਨਾਵਾਂ ਪਾਠਕ ਨੂੰ ਨਵੇਂ ਤੇ ਸੋਹਣੇ ਜੀਵਨ ਦਾ ਰਾਹ ਵਿਖਾਉਂਦੀਆਂ ਹਨ। ਮੇਰਾ ਵਿਚਾਰ ਹੈ ਕਿ ਕਿਸੇ ਵੀ ਸਮਾਜ ਵਿੱਚ ਜਨਮੇ ਤੇ ਪਲੇ ਵਿਅਕਤੀ ਦਾ ਉੱਥੋਂ ਦੇ ਸਾਹਿਤ ਨਾਲ ਗੂੜ੍ਹਾ ਸਬੰਧ ਹੋਣਾ ਸੁਭਾਵਿਕ ਹੁੰਦਾ ਹੈ। ਸਾਹਿਤ ਪੜ੍ਹਨਾ ਮਹਾਨ ਵਿਅਕਤਿਤਵ ਅਤੇ ਵਧੀਆ ਭਵਿੱਖ ਲਈ ਵੀ ਸਹਾਇਕ ਬਣਦਾ ਹੈ।

ਡਾ. ਮਨਮੋਹਨ ਸਿੰਘ ਅਤੇ ਪੰਜਾਬੀ ਸਾਹਿਤ was last modified: December 6th, 2019 by admin

Leave a Reply

Your email address will not be published. Required fields are marked *